ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ 40ਵੇਂ ਸਾਲ ਵਿੱਚ ਪ੍ਰਵੇਸ਼ ਕਰਨ ਦੀ ਖੁਸ਼ੀ ਵਿੱਚ "ਅਰਦਾਸ ਬੇਨਤੀ ਅਤੇ ਸ਼ੁਕਰਾਨਾ ਦਿਵਸ" ਮਨਾਇਆ

ਨਵੇਂ ਸਾਲ ਦਾ ਕੈਲੰਡਰ ਅਤੇ ਜੰਤਰੀ ਕੀਤੀ ਲੋਕ ਅਰਪਿਤ  

ਬਾਬਾ ਬਕਾਲਾ ਸਾਹਿਬ 1 ਜਨਵਰੀ ( ਦਿਲਰਾਜ ਸਿੰਘ ਦਰਦੀ ) ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪਿਛਲੇ 39 ਸਾਲਾਂ ਤੋਂ ਲਗਾਤਾਰ, ਪੰਜਾਬੀ ਮਾਂ ਬੋਲੀ ਨੰ ਸਮਰਪਿਤ ਸਾਹਿਤਕ ਸਮਾਗਮ ਰਚਾਉਣ ਵਾਲੀ ਚਰਚਿੱਤ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ (ਸਬੰਧਿਤ ਕੇਂਦਰੀ ਪੰਜਾਬੀ ਲੇਖਕ ਸਭਾ) ਵੱਲੋਂ ਸਾਲ 2024 ਨੂੰੰੁ ਅਲਵਿਦਾ ਕਹਿੰਦਿਆਂ ਅਤੇ ਸਾਲ 2025 ਦੀ ਆਮਦ ਨੂੰ ਜੀ ਆਇਆਂ ਕਹਿੰਦਿਆਂ ਅਤੇ ਸਭਾ ਵੱਲੋਂ 40ਵੇਂ ਸਾਲ ਵਿੱਚ ਪ੍ਰਵੇਸ਼ ਕਰਨ ਦੀ ਖੁਸ਼ੀ ਵਿੱਚ "ਅਰਦਾਸ ਬੇਨਤੀ ਅਤੇ ਸ਼ੁਕਰਾਨਾ ਦਿਵਸ"  ਅੱਜ ਇੱਥੇ ਇਤਿਹਾਸਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਦੇ ਦੀਵਾਨ ਹਾਲ ਵਿਖੇ ਕਰਵਾਇਆ ਗਿਆ । ਇਸ ਮੌਕੇ ਸਭਾ ਵੱਲੋਂ 2024 ਵਿੱਚ ਕੀਤੇ ਗਏ ਸਮਾਗਮਾਂ ਦੀ ਸਫਲਤਾ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਿਆਂ ਅਤੇ 2025 ਦੇ ਨਵੇਂ ਵਰ੍ਹੇ ਵਿੱਚ ਹੋਣ ਵਾਲੇ ਸਮਾਗਮਾਂ ਲਈ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਜੋਦੜੀ ਕੀਤੀ ਗਈ । ਹੈੱਡਗੰ੍ਰਥੀ ਗਿਆਨੀ ਹਰਦੇਵ ਸਿੰਘ ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ । ਇਸ ਮੌਕੇ ਸਭਾ ਵੱਲੋਂ ਮਰਹੂਮ ਬਾਨੀ ਸਰਪ੍ਰਸਤ ਸ: ਪ੍ਰਿਥੀਪਾਲ ਸਿੰਘ ਅਠੌਲਾ ਦੀ ਯਾਦ ਨੂੰ ਸਮਰਪਿਤ ਅਦਾਰਾ ਕੌਮੀ ਸਵਤੰਤਰ (ਕਾਵਿ ਸਾਂਝਾਂ) ਵੱਲੋਂ ਨਵੇਂ ਸਾਲ ਦੀ ਜੰਤਰੀ ਅਤੇ ਕੈਲੰਡਰ ਨੂੰ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ, ਮੀਤ ਮੈਨੇਜਰ ਭਾਈ ਸ਼ੇਰ ਸਿੰਘ ਅਤੇ ਮੀਤ ਮੈਨੇਜਰ ਭਾਈ ਜਗਤਾਰ ਸਿੰਘ ਨੇ ਸਾਂਝੇ ਤੌਰ ਤੇ ਸੰਗਤਾਂ ਦੇ ਅਰਪਿਤ ਕੀਤਾ । ਇਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ: ਸ਼ੇਲਿੰਦਰਜੀਤ ਸਿੰਘ ਰਾਜਨ, ਕਾਰਜਕਾਰਨੀ ਮੈਂਬਰ ਮਾ: ਮਨਜੀਤ ਸਿੰਘ ਵੱਸੀ, ਸਭਾ ਦੇ ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਸੀਨੀਅਰ ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ, ਸੁਖਦੇਵ ਸਿੰਘ ਭੁੱਲਰ ਸਾਬਕਾ ਸੀ: ਮੈਨੇਜਰ ਪੰਜਾਬ ਸਕੂਲ ਸਿਿਖਆ ਬੋਰਡ, ਡਾ: ਕੁਲਵੰਤ ਸਿੰਘ ਬਾਠ ਸੀਨੀਅਰ ਵੈਟਰਨਰੀ ਅਫਸਰ, ਨਵਦੀਪ ਸਿੰਘ ਬਦੇਸ਼ਾ, ਸੂਬੇਦਾਰ ਹਰਜਿੰਦਰ ਸਿੰਘ ਨਿੱਝਰ, ਅਮਰਜੀਤ ਸਿੰਘ ਘੁਕ, ਬਲਵਿੰਦਰ ਸਿੰਘ ਅਠੌਲਾ, ਜਗੀਰ ਸਿੰਘ ਸਫਰੀ, ਪ੍ਰਭਸਿਮਰਨ ਸਿੰਘ ਜੰਡਿਆਲਾ ਗੁਰੂ, ਅਜੀਤ ਸਿੰਘ ਸਠਿਆਲਾ, ਮਲੂਕ ਸਿੰਘ ਧਿਆਨਪੁਰ, ਲੇਖਕ ਕਲਾਕਾਰ ਅਦਾਕਾਰ ਮੰਚ ਖਡੂਰ ਸਾਹਿਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਸਕੱਤਰ ਸਿੰਘ ਪੁਰੇਵਾਲ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ (ਮਹਿਲਾ ਵਿੰਗ) ਦੇ ਪ੍ਰਧਾਨ ਸੁਖਵੰਤ ਕੌਰ ਵੱਸੀ, ਹਰਵਿੰਦਰਜੀਤ ਕੌਰ ਬਾਠ, ਸੁਖਵਿੰਦਰ ਕੌਰ ਟੌਂਗ ਆਦਿ ਨੇ ਹਾਜ਼ਰੀ ਭਰੀ । ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ 40ਵੇਂ ਸਾਲ ਵਿੱਚ ਪ੍ਰਵੇਸ਼ ਕਰਨ ਦੀ ਖੁਸ਼ੀ ਵਿੱਚ "ਅਰਦਾਸ ਬੇਨਤੀ ਅਤੇ ਸ਼ੁਕਰਾਨਾ ਦਿਵਸ" ਮੌਕੇ ਨਵੇਂ ਸਾਲ ਦਾ ਕੈਲੰਡਰ ਅਤੇ ਜੰਤਰੀ ਅਰਪਿਤ ਕਰਦਿਆਂ ਸ਼ੇਲਿੰਦਰਜੀਤ ਸਿੰਘ ਰਾਜਨ, ਸੰਤੋਖ ਸਿੰਘ ਗੁਰਾਇਆ, ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ, ਮੀਤ ਮੈਨੇਜਰ ਭਾਈ ਸ਼ੇਰ ਸਿੰਘ ਅਤੇ ਮੀਤ ਮੈਨੇਜਰ ਭਾਈ ਜਗਤਾਰ ਸਿੰਘ ਅਤੇ ਹੋਰ ਸਖਸ਼ੀਅਤਾਂ ।

Comments