25ਵਾਂ ਪ੍ਰਿਥੀਪਾਲ ਸਿੰਘ ਅਠੌਲਾ ਯਾਦਗਾਰੀ ਐਵਾਰਡ" ਡਾ: ਲਖਵਿੰਦਰ ਜੌਹਲ ਦੀ ਝੋਲੀਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਵਿਸ਼ਾਲ ਕਵੀ ਦਰਬਾਰ
ਬਾਬਾ ਬਕਾਲਾ ਸਾਹਿਬ 8 ਜਨਵਰੀ ( ਦਿਲਰਾਜ ਸਿੰਘ ਦਰਦੀ ) ਪਿਛਲੇ 40 ਸਾਲਾਂ ਤੋਂ ਲਗਤਾਰ ਪੰਾਜਬੀ ਮਾਂ ਬੋਲੀ ਨੂੰ ਸਮਰਪਿਤ ਸੇਵਾਵਾਂ ਨਿਭਾਉਣ ਵਾਲੀ ਮਾਝੇ ਦੀ ਚਰਚਿੱਤ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸਭਾ ਦੇ ਬਾਨੀ ਸਰਪ੍ਰਸਤ ਅਤੇ 'ਕੌਮੀ ਸਵਤੰਤਰ' ਦੇ ਬਾਨੀ ਸੰਸਥਾਪਕ ਸ: ਪ੍ਰਿਥੀਪਾਲ ਸਿੰਘ ਅਠੌਲਾ ਦੀ ਯਾਦ ਨੂੰ ਸਮਰਪਿਤ ਇਕ ਸਾਹਿਤਕ ਸਮਾਗਮ ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ । ਇਸ ਮੌਕੇ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ, ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ, ਸਾ: ਮੀਤ ਮੈਨੇਜਰ ਭਾਈ ਮੋਹਣ ਸਿੰਘ ਕੰਗ ਤੋਂ ਇਲਾਵਾ ਡਾ: ਹਰਜਿੰਦਰ ਸਿੰਘ ਅਟਵਾਲ (ਸੀਨੀਅਰ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ), ਸ਼ੇਲੰਿਦਰਜੀਤ ਸਿੰਘ ਰਾਜਨ (ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ), ਡਾ: ਗੋਪਾਲ ਸਿੰਘ ਬੁੱਟਰ (ਸਾ: ਮੁਖੀ ਪੰਜਾਬੀ ਵਿਭਾਗ ਲਾਇਲਪੁਰ ਖਾਲਸਾ ਕਾਲਜ ਜਲੰਧਰ), ਸ: ਦੀਪ ਦਵਿੰਦਰ ਸਿੰਘ (ਸਕੱਤਰ ਕੇਂਦਰੀ ਪੰਜਾਬੀ ਲੇਖਕ ਸਭਾ), ਗਾਇਕ ਮਨਜੀਤ ਪੱਪੂ, ਸੁਰਜੀਤ ਸਾਜਨ (ਸਾ: ਪ੍ਰਧਾਨ ਸਿਰਜਣਾ ਕੇਂਦਰ ਕਪੂਰਥਲਾ, ਗੁਰਮੀਤ ਸਿੰਘ ਬਾਜਵਾ, ਸ਼ਾਇਰ ਵਿਸ਼ਾਲ, ਮਾ: ਮਨਜੀਤ ਸਿੰਘ ਵੱਸੀ, ਡਾ: ਪਰਮਜੀਤ ਸਿੰਘ ਬਾਠ (ਚਾਰੋਂ ਕਾਰਜਕਾਰਨੀ ਮੈਂਬਰ ਕੇਂਦਰੀ ਪੰਜਾਬੀ ਲੇਖਕ ਸਭਾ), ਗਿਆਨੀ ਗੁਲਜ਼ਾਰ ਸਿੰਘ ਖੈੜਾ (ਪ੍ਰਧਾਨ ਸ਼੍ਰੋਮਣੀ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ), ਸਤਨਾਮ ਸਿੰਘ ਮੂਧਲ, ਤੇਜਿੰਦਰ ਸਿੰਘ ਅਠੌਲਾ ਸਾ: ਮੈਂਬਰ ਬਲਾਕ ਸੰਮਤੀ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਦੇ ਸਰਪ੍ਰਸਤ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ ਅਤੇ ਸੀ: ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ ਸ਼ੁਸ਼ੋਭਿਤ ਹੋਏ । ਇਸ ਮੌਕੇ ਸਭਾ ਦੇ ਬਾਨੀ ਸਰਪ੍ਰਸਤ ਅਤੇ ਕੌਮੀ ਸਵਤੰਤਰ ਦੇ ਸੰਸਥਾਪਕ ਪ੍ਰਿਥੀਪਾਲ ਸਿੰਘ ਅਠੌਲਾ 25ਵਾਂ ਯਾਦਗਾਰੀ ਐਵਾਰਡ-2025 ਐਤਕੀਂ ਡਾ: ਲਖਵਿੰਦਰ ਜੌਹਲ (ਸਾ: ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ) ਨੂੰ ਦਿੱਤਾ ਗਿਆ, ਸਨਮਾਨ ਵਿੱਚ ਸਨਮਾਨ ਚਿੰਨ, ਸਿਰੋਪਾਉ, ਦੁਸ਼ਾਲਾ ਅਤੇ ਨਗਦ ਰਾਸ਼ੀ ਸ਼ਾਮਿਲ ਸਨ । ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਸਮੁੱਚੇ ਸਮਾਗਮ ਨੂੰ ਤਰਤੀਬ ਦਿੱਤੀ । ਇਸ ਮੌਕੇ ਬੁਲਾਰਿਆਂ ਨੇ ਪੰਜਾਬੀ ਸਾਹਿਤ ਸਭਾ ਦੀ ਇਸ ਚੋਣ ਦੀ ਸਰਹਾਨਾ ਕੀਤੀ ਅਤੇ ਸਭਾ ਨੂੰ 40ਵੇਂ ਸਾਲ ਵਿੱਚ ਪ੍ਰਵੇਸ਼ ਕਰਨ ਦੇ ਮੁਬਾਰਕਬਾਦ ਦਿੱਤੀ । ਇਸ ਮੌਕੇ ਸਭਾ ਦੀ ਮਹਿਲਾ ਵਿੰਗ ਦੀ ਪ੍ਰਚਾਰ ਸਕੱਤਰ ਮੈਡਮ ਗੁਰਨਾਮ ਕੌਰ ਚੀਮਾਂ ਦੀ ਮੌਤ ਤੇ ਡੰੂਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਂਜ਼ਲੀ ਭੇਟ ਕੀਤੀ ਗਈ । ਇਸ ਮੌਕੇ ਗਾਇਕੀ ਦੇ ਦੌਰ ਵਿੱਚ ਗਾਇਕ ਮਨਜੀਤ ਪੱਪੂ, ਮੱਖਣ ਭੈਣੀਵਾਲਾ, ਲਖਵਿੰਦਰ ਕੋਟੀਆ, ਲਾਲੀ ਕਰਤਾਰਪੁਰੀ, ਕੁਲਵੰਤ ਗਿੱਲ ਠੱਠੀਆਂ, ਪਰਮਜੀਤ ਸਿੰਘ ਸਠਿਆਲਾ, ਅਵਤਾਰ ਸਿੰਘ ਗੋਇੰਦਵਾਲੀਆ, ਕਵੀਸ਼ਰ ਅਮਰਜੀਤ ਸਿੰਘ ਰਤਨਗੜ੍ਹੀਆ, ਅਰਜਿੰਦਰ ਬੁਤਾਲਵੀ, ਲਖਵਿੰਦਰ ਸਿੰਘ ਉੱਪਲ, ਮਲੂਕ ਸਿੰਘ ਧਿਆਨਪੁਰੀ ਨੇ ਗਾਇਕੀ ਦੇ ਜੌਹਰ ਦਿਖਾਏ । ਇਸ ਮੌਕੇ ਮਾਂ ਬੋਲੀ ਨੂੰ ਸਮਰਪਿਤ ਕਰਵਾਏ ਗਏ ਕਵੀ ਦਰਬਾਰ ਵਿੱਚ ਸਤਿੰਦਰਜੀਤ ਕੌਰ ਅੰਮ੍ਰਿਤਸਰ, ਰਾਜਵਿੰਦਰ ਕੌਰ ਰਾਜ, ਸੁਰਿੰਦਰ ਖਿਲਚੀਆਂ, ਅਮਨ ਢਿੱਲੋਂ ਕਸੇਲ, ਹਰਵਿੰਦਰਜੀਤ ਕੌਰ ਬਾਠ, ਸੁਖਵਿੰਦਰ ਕੌਰ ਟੌਂਗ, ਸੁਖਦੇਵ ਸਿੰਘ ਗੰਡਵਾਂ, ਜਸਪਾਲ ਸਿੰਘ ਧੂਲਕਾ, ਰਾਜ ਕਲਾਨੌਰ, ਰਾਜਦਵਿੰਦਰ ਸਿੰਘ ਵੜੈਚ, ਸਰਬਜੀਤ ਸਿੰਘ ਪੱਡਾ, ਦਵਿੰਦਰ ਸਿੰਘ ਭੋਲਾ, ਸੂਬੇਦਾਰ ਹਰਜੀਤ ਸਿੰਘ, ਦਿਲਰਾਜ ਸਿੰਘ ਦਰਦੀ, ਸੂਬੇਦਾਰ ਹਰਜਿੰਦਰ ਸਿੰਘ ਨਿੱਝਰ, ਜਗਮੇਰ ਸਿੰਘ ਕਲਾਨੌਰ, ਬਲਬੀਰ ਸਿੰਘ ਬੋਲੇੇਵਾਲੀਆ, ਅਜੀਤ ਸਿੰਘ ਸਠਿਆਲਾ, ਡਾ: ਕੁਲਵੰਤ ਸਿੰਘ ਬਾਠ, ਰਮੇਸ਼ ਕੁਮਾਰ ਜਾਨੂੰ, ਸਕੱਤਰ ਸਿੰਘ ਪੁਰੇਵਾਲ,ਓਮ ਪ੍ਰਕਾਸ਼ ਭਗਤ, ਜਗਨ ਨਾਥ ਨਿਮਾਣਾ ਉਦੋਕੇ, ਸੁਲਤਾਨ ਭਾਰਤੀ, ਬਲਜੀਤ ਸਿੰਘ ਗਰੋਵਰ, ਦਵਿੰਦਰ ਸਿੰਘ ਭੋਲਾ, ਸੁਲੱਖਣ ਸਿੰਘ ਦਿਓਲ, ਮਨੋਜ ਫਗਵਾੜਵੀ, ਸੁਬੇਗ ਸਿੰਘ ਮੀਆਂਵਿੰਡ, ਜਤਨਦੀਪ ਸਿੰਘ, ਬਲਵਿੰਦਰ ਸਿੰਘ ਅਠੌਲਾ, ਗੁਰਪ੍ਰੀਤ ਸਿੰਘ ਧੰਜਲ, ਸੁਰਿੰਦਰ ਸਿੰਘ ਪੱਡਾ, ਪ੍ਰਭਸਿਮਰਨ ਸਿੰਘ, ਕਰਨੈਲ ਸਿੰਘ ਗੱਗੜਭਾਣਾ, ਪ੍ਰਗਟ ਸਿੰਘ ਤਿੱਮੋਵਾਲ, ਬਲਦੇਵ ਸਿੰਘ ਬੁਤਾਲਾ ਆਦਿ ਕਵੀਜਨਾਂ ਨੇ ਕਾਵਿ ਰਚਨਾਵਾਂ ਰਾਹੀ ਛਹਿਬਰ ਲਾਈ ।
25ਵਾਂ ਪ੍ਰਿਥੀਪਾਲ ਸਿੰਘ ਅਠੌਲਾ ਯਾਦਗਾਰੀ ਐਵਾਰਡ, ਡਾ: ਲਖਵਿੰਦਰ ਜੌਹਲ ਨੂੰ ਸੌਂਪਦੇ ਹੋਏ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ, ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ, ਡਾ: ਹਰਜਿੰਦਰ ਸਿੰਘ ਅਟਵਾਲ, ਸ਼ੇਲਿੰਦਰਜੀਤ ਸਿੰਘ ਰਾਜਨ, ਡਾ: ਗੋਪਾਲ ਸਿੰਘ ਬੁੱਟਰ, ਦੀਪ ਦਵਿੰਦਰ ਸਿੰਘ, ਪ੍ਰਿੰ: ਰਘਬੀਰ ਸਿੰਘ ਸੋਹਲ ਅਤੇ ਹੋਰ
Comments
Post a Comment