Earthquake- ਸਵੇਰੇ-ਸਵੇਰੇ ਭੂਚਾਲ ਦੇ ਜ਼ਬਰਦਸਤ ਝਟਕੇ, ਘਰਾਂ ਦੇ ਬਾਹਰ ਬੈਠੇ ਰਹੇ ਲੋਕ


 

ਅੱਜ ਸਵੇਰੇ-ਸਵੇਰੇ ਹਿਮਾਚਲ ਪ੍ਰਦੇਸ਼ ਵਿਚ ਭੂਚਾਲ ਦੇ ਤੇਜ਼ ਝਟਕਿਆਂ ਕਾਰਨ ਦਹਿਸ਼ਤ ਫੈਲ ਗਈ। ਭੂਚਾਲ ਦੇ ਝਟਕੇ ਮੰਡੀ ਸ਼ਹਿਰ ਵਿੱਚ ਲੱਗੇ ਅਤੇ ਇੱਕ ਤੋਂ ਬਾਅਦ ਇੱਕ 3 ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 3.3 ਮਾਪੀ ਗਈ ਪਰ ਤੜਕੇ ਕਰੀਬ 2.30 ਵਜੇ ਆਏ ਇਸ ਭੂਚਾਲ ਨਾਲ ਲੋਕ ਡਰ ਗਏ। ਲੋਕ ਆਪਣੇ ਪਰਿਵਾਰਾਂ ਸਮੇਤ ਘਰਾਂ ਦੇ ਬਾਹਰ ਬੈਠੇ ਰਹੇ। ਸਵੇਰ ਤੱਕ ਲੋਕ ਸੜਕਾਂ ਉਤੇ ਹੀ ਰਹੇ।

Comments