ਕਿਸਾਨ ਆਗੂ ਰਾਜਬੀਰ ਸਿੰਘ ਨਾਗੋਕੇ ਨੂੰ ਸਦਮਾ ਸਤਿਕਾਰਯੋਗ ਮਾਤਾ ਗੁਰਦੀਪ ਕੌਰ ਦਾ ਦਿਹਾਂਤ



ਤਰਨਤਾਰਨ : 31 ਦਸੰਬਰ ( ਦਿਲਰਾਜ ਸਿੰਘ ਦਰਦੀ ) ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੋਨ ਖਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਨਾਗੋਕੇ ਦੇ ਪ੍ਰਧਾਨ ਰਾਜਬੀਰ ਸਿੰਘ ਦੇ ਪ੍ਰਵਾਰ ਨੂੰ ਉਸ ਵੇਲੇ ਸਦਮਾ ਪੁਜਾ ਜਦ ਕਿ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਸ੍ਰੀਮਤੀ ਗੁਰਦੀਪ ਕੌਰ ਜੀ ਬੀਤੀ ਰਾਤ ਅਕਾਲ ਚਲਾਣਾ ਕਰ ਗਏ ਜਿਸ ਦੀ ਖ਼ਬਰ ਸੁਣ ਕੇ ਜਥੇਬੰਦੀ ਦੇ ਜੋਨ ਪ੍ਰਧਾਨ ਸੁਖਚੈਨ ਸਿੰਘ ਅੱਲੋਵਾਲ ਸਮੇਤ ਸੀਨੀਅਰ ਆਗੂਆਂ ਅਤੇ ਪਿੰਡਾਂ ਦੇ ਪ੍ਰਧਾਨ ਸਾਹਿਬਾਨਾਂ ਨੇ ਪ੍ਰਧਾਨ ਰਾਜਬੀਰ ਸਿੰਘ ਨਾਲ ਦੁਖ ਸਾਂਝਾ ਕਰਦੇ ਹੋਏ ਕਿਹਾ ਕਿ ਮਾਤਾ ਜੀ ਦੇ ਅਕਾਲ ਚਲਾਣਾ ਕਰ ਜਾਣ ਕਰਕੇ ਜਿਥੇ ਪ੍ਰੀਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਉਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੀ ਜਥੇਬੰਦੀ ਲਈ ਬਹੁਤ ਘਾਟ ਮਹਿਸੂਸ ਕਰਦੇ ਹੋਏ ਉਕਤ ਆਗੂਆਂ ਨੇ ਕਿਹਾ ਕਿ ਇਕ ਮਾਂ ਅਤੇ ਪਿਤਾ ਹੀ ਹਨ ਜੋ ਆਪਣੇ ਬੱਚਿਆਂ ਨੂੰ ਸੰਘਰਸ਼ ਦੇ ਪਿੜ ਮੱਲਣ ਲਈ ਪ੍ਰੇਰਿਤ ਕਰਦੇ ਹਨ ਜਿਸ ਤਰ੍ਹਾਂ ਰਾਜਬੀਰ ਸਿੰਘ ਵਰਗੇ ਜੁਝਾਰੂ ਜਥੇਬੰਦੀ ਦੇ ਸਿਪਾਹੀ ਵਜ਼ੋਂ ਲੋਕ ਹੱਕਾਂ ਦੀ ਲੜਾਈ ਲੜ ਰਹੇ ਹਨ ਉਂਨ੍ਹਾਂ ਵਿਛੜੀ ਰੂਹ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਾਹਿਗੁਰੂ ਜੀ  ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਮਾਤਾ ਜੀ ਦੇ ਅੰਤਿਮ ਸੰਸਕਾਰ ਮੌਕੇ ਸਿਮਰਪ੍ਰੀਤ ਸਿੰਘ ਏਕਲਗੱਡਾ, ਗੁਰਜਿੰਦਰ ਸਿੰਘ ਅੱਲੋਵਾਲ, ਗੁਰਵਿੰਦਰ ਸਿੰਘ ਕੋਟਲੀ, ਸਰਮੈਲ ਸਿੰਘ ਕੋਟਲੀ, ਅਜੀਤ ਸਿੰਘ ਅੱਲੋਵਾਲ, ਬਲਜਿੰਦਰ ਸਿੰਘ ਨਾਗੋਕੇ, ਗੁਰਮੀਤ ਸਿੰਘ ਨਾਗੋਕੇ, ਬਾਬਾ ਗੁਰਚਰਨ ਸਿੰਘ ਨਾਗੋਕੇ, ਚਰਨਜੀਤ ਸਿੰਘ ਗਿੱਲ ਕਲੇਰ ਅਤੇ ਮਨਜੀਤ ਸਿੰਘ ਨਾਗੋਕੇ ਸਮੇਤ ਵੱਖ ਵੱਖ ਪਿੰਡਾਂ ਤੋ ਕਿਸਾਨ ਆਗੂ ਹਾਜ਼ਰ ਸਨ।

Comments