ਅੰਮ੍ਰਿਤਸਰ 29 ਦਸੰਬਰ ( ਦਿਲਰਾਜ ਸਿੰਘ ਦਰਦੀ) ਬਟਾਲਾ ਰੋਡ ਅੰਮ੍ਰਿਤਸਰ ਦੇ 22 ਨੰਬਰ ਵਾਰਡ ਵਿੱਚ ਸਿਟੀ ਹਾਰਟ ਵੈਲਫੇਅਰ ਅਸੂਏਸ਼ਨ ਦਾ ਵੱਖਰਾ ਉਪਰਾਲਾ ਵੇਖਣ ਨੂੰ ਮਿਲਿਆ ਜਿਥੇ ਕੇ ਸਾਰੀ ਕਲੌਨੀ ਨੇ ਆਪਸੀ ਭਾਈਚਾਰੇ ਨੂੰ ਕਾਇਮ ਰੱਖਦੇ ਹੋਏ ਚਾਰ ਸਾਹਿਬਜਾਦਿਆਂ ਦਾ ਸ਼ਹੀਦੀ ਦਿਹਾੜਾ ਵੱਖਰੇ ਤਰੀਕੇ ਨਾਲ ਮਨਾਇਆ ਜਿਥੇ ਕੇ ਸਾਰੀ ਕਲੌਨੀ ਦੀ ਸੰਗਤ ਨੇ ਪਾਰਕ ਵਿੱਚ ਪਰੋਜੈਕਟਰ ਲਗਾ ਕੇ ਚਾਰ ਸਾਹਿਬਜ਼ਾਦੇ ਫ਼ਿਲਮ ਵੇਖੀ ਜਿਨ੍ਹਾਂ ਵਿੱਚ ਛੋਟੇ ਛੋਟੇ ਬੱਚੇ ਤੇ ਬੇਜ਼ੁਰਗ ਵੀ ਮੌਜੂਦ ਸਨ ਓਥੇ ਹੀ ਕਲੌਨੀ ਦੇ ਇਕ ਆਗੂ ਰਾਜਨ ਸ਼ਰਮਾ ਜੀ ਨੇ ਦੱਸਿਆ ਕੇ ਇਸ ਪ੍ਰੋਗਰਾਮ ਨੂੰ ਕਲੌਨੀ ਦੀ ਸਾਰੀ ਸੰਗਤ ਦੇ ਸਹਿਯੋਗ ਨਾਲ ਕੀਤਾ ਗਿਆ ਹੈ ਤਾਂ ਜੋ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਅਤੇ ਉਨ੍ਹਾਂ ਦੇ ਚਾਰ ਸਾਹਿਬਜਾਦਿਆਂ ਅਤੇ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇ ਅਤੇ ਛੋਟੇ - ਛੋਟੇ ਬੱਚਿਆਂ ਨੂੰ ਵੀ ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਬਾਰੇ ਪਤਾ ਲੱਗੇ ਤਾਂ ਜੋ ਹੋਰ ਜਾਗਰੂਕ ਹੋਣ ਓਥੇ ਹੀ ਠੰਡ ਨੂੰ ਵੇਖਦੇ ਹੋਏ ਸੰਗਤ ਵਾਸਤੇ ਗਰਮ ਚਾਹ ਪਾਣੀ ਦਾ ਪ੍ਰੋਗਰਾਮ ਕੀਤਾ ਗਿਆ ਜਿਸ ਸਮੇਂ ਕਲੌਨੀ ਦੇ ਪ੍ਰਧਾਨ ਸਿਮਰਨਜੀਤ ਸਿੰਘ, ਰਕੇਸ਼ ਸ਼ਰਮਾ, ਰਾਜੇਸ਼ ਕੁਮਾਰ, ਰਾਜਨ ਸ਼ਰਮਾ, ਕੁਲਵਿੰਦਰ ਸਿੰਘ, ਰਮਨ ਕੁਮਾਰ, ਸੰਜੀਵ ਕੁਮਾਰ, ਸਨੀ ਸ਼ਰਮਾ ਆਦਿ ਮੌਜੂਦ ਸਨ |
Comments
Post a Comment