ਮੁਖਤਾਰ ਸਿੰਘ ਕੰਗ ਯਾਦਗਾਰੀ ਐਵਾਰਡ ਸ਼ੇਲਿੰਦਰਜੀਤ ਸਿੰਘ ਰਾਜਨ ਨੂੰ ਅਤੇ ਮਾਤਾ ਕੁਲਵੰਤ ਕੌਰ ਯਾਦਗਾਰੀ ਐਵਾਰਡ ਸੁਖਵੰਤ ਕੌਰ ਵੱਸੀ ਨੂੰ ਦਿੱਤਾ ਜਾਵੇਗਾ


ਲੇਖਕ ਅਦਾਕਾਰ ਕਲਾ ਮੰਚ ਖਡੂਰ ਸਾਹਿਬ ਵੱਲੋਂ ਸਾਹਿਤਕ ਸਮਾਗਮ 29 ਦਸੰਬਰ ਨੂੰ 


ਬਾਬਾ ਬਕਾਲਾ ਸਾਹਿਬ 26 ਦਸੰਬਰ ( ਦਿਲਰਾਜ ਸਿੰਘ ਦਰਦੀ ) ਲੇਖਕ ਅਦਾਕਾਰ ਕਲਾ ਮੰਚ ਖਡੂਰ ਸਾਹਿਬ ਵੱਲੋਂ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਹਿਯੋਗ ਨਾਲ ਨਵੇਂ ਸਾਲ ਦੀ ਆਮਦ ਨੰ ਮੁੱਖ ਰੱਖਦਿਆਂ ਅਤੇ ਪੁਰਾਣੇ ਸਾਲ ਨੰੁ ਅਲਵਿਦਾ ਕਹਿਣ ਲਈ ਇਕ ਸਾਹਿਤਕ ਸਮਾਗਮ 29 ਦਸੰਬਰ, ਦਿਨ ਐਤਵਾਰ ਨੂੰ ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ ਬਾਬਾ ਬਕਾਲਾ ਸਾਹਿਬ ਵਿਖੇ ਸਵੇਰੇ 11 ਵਜੇ ਕਰਵਾਇਆ ਜਾ ਰਿਹਾ ਹੈ । ਮੰਚ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੱਲੇਵਾਲ, ਸਕੱਤਰ ਸਿੰਘ ਪੁਰੇਵਾਲ, ਸੁਲੱਖਣ ਸਿੰਘ ਦਿਓਲ, ਡਾ: ਰਮਨ ਕੁਮਾਰ ਅਤੇ ਲਖਵਿੰਦਰ ਸਿੰਘ ਉੱਪਲ ਦੀ ਸੂਚਨਾ ਅਨੁਸਾਰ ਇਸ ਮੌਕੇ ਪਹਿਲਾ ਸ: ਮੁਖਤਾਰ ਸਿੰਘ ਕੰਗ ਯਾਦਗਾਰੀ ਐਵਾਰਡ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ, ਉੱਘੇ ਲੇਖਕ ਤੇ ਪੱਤਰਕਾਰ ਸ: ਸ਼ੇਲਿੰਦਰਜੀਤ ਸਿੰਘ ਰਾਜਨ ਨੂੰ ਦਿੱਤਾ ਜਾਵੇਗਾ, ਜਦਕਿ ਪਲੇਠਾ ਮਾਤਾ ਕੁਲਵੰਤ ਕੌਰ ਯਾਦਗਾਰੀ ਐਵਾਰਡ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ (ਮਹਿਲਾ ਵਿੰਗ) ਮੈਡਮ ਸੁਖਵੰਤ ਕੌਰ ਵੱਸੀ ਨੂੰ ਦਿੱਤਾ ਜਾਵੇਗਾ । ਉਪਰੰਤ ਹਾਜ਼ਰੀਨ ਵੱਲੋਂ ਕਵੀ ਦਰਬਾਰ ਹੋਵੇਗਾ ।

Comments