ਪਿੰਡ ਜੋਧੇ ਦੇ ਇਤਿਹਾਸ ਵਿੱਚ ਇਕ ਹੋਰ ਖੂਬਸਰਤ ਵਾਧਾ ਪੰਜਾਬੀ ਸਾਹਿਤ ਸਭਾ ਵੱਲੋਂ ਹਰਮੇਸ਼ ਕੌਰ ਜੋਧੇ ਦੀ ਪੁਸਤਕ "ਪਿੰਡ ਸੁਣੀਂਦਾ ਜੋਧੇ" ਲੋਕ ਅਰਪਿਤ
ਬਾਬਾ ਬਕਾਲਾ ਸਾਹਿਬ 15 ਦਸੰਬਰ ( ਦਿਲਰਾਜ ਸਿੰਘ ਦਰਦੀ ) ਪਿਛਲੇ 39 ਸਾਲਾਂ ਤੋਂ ਲਗਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁਟੀ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ, ਬਾਬਾ ਬਕਾਲਾ ਸਾਹਿਬ ਵੱਲੋਂ ਗ੍ਰਾਮ ਪੰਚਾਇਤ ਜੋਧੇ ਦੇ ਸਹਿਯੋਗ ਨਾਲ ਇਕ ਨਿਵੇਕਲਾ ਉਪਰਾਲਾ ਕਰਦਿਆਂ ਪਿੰਡ ਜੋਧੇ ਦੇ ਖੇਡ ਸਟੇਡੀਅਮ ਵਿਖੇ ਇਕ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ । ਇਸ ਮੋਕੇ ਪ੍ਰਧਾਨਗੀ ਮੰਡਲ ਵਿੱਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਅਤੇ ਬਾਬਾ ਬਕਾਲਾ ਸਭਾ ਦੇ ਮੁੱਖ ਸੰਚਾਲਕ ਸ਼ੇਲੰਿਦਰਜੀਤ ਸਿੰਘ ਰਾਜਨ, ਸੂਬੇਦਾਰ ਮੇਜਰ ਸੁਦਾਗਰ ਸਿੰਘ (ਦ੍ਰੋਣਾਚਾਰੀਆ ਐਵਾਰਡ ਜੇਤੂ), ਸਰਪੰਚ ਦਲਜੀਤ ਸਿੰਘ ਸ਼ਾਹ, ਪ੍ਰਿੰਸੀਪਲ ਨਗੀਨ ਸਿੰਘ ਬੱਲ (ਸੰਤਸਰ ਸਕੂਲ ਬੁਤਾਲਾ), ਜਗਤਾਰ ਗਿੱਲ (ਰਾਬਤਾ ਮੁਕਾਲਮਾ ਮੰਚ, ਅੰਮ੍ਰਿਤਸਰ), ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ, ਪ੍ਰਧਾਨ ਮਹਿਲਾ ਵਿੰਗ ਸ੍ਰੀਮਤੀ ਸੁਖਵੰਤ ਕੌਰ ਵੱਸੀ ਅਤੇ ਮੈਡਮ ਹਰਮੇਸ਼ ਕੌਰ ਜੋਧੇ ਸ਼ੁਸ਼ੋਭਿਤ ਹੋਏ । ਇਸ ਮੌਕੇ ਸਟੇਟ ਐਵਾਰਡੀ ਮੈਡਮ ਹਰਮੇਸ਼ ਕੌਰ ਯੋਧੇ (ਸਾਬਕਾ ਜ਼ਿਲ੍ਹਾ ਭਾਸ਼ਾ ਅਫਸਰ) ਵੱਲੋਂ ਲਿਖੀ ਖੋਜ ਭਰਪੂਰ ਪੁਸਤਕ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ "ਪਿੰਡ ਸੁਣੀਂਦਾ ਜੋਧੇ" ਸਮੁਚੇ ਪ੍ਰਧਾਨਗੀ ਮੰਡਲ ਵੱਲੋਂ ਲੋਕ ਅਰਪਿਤ ਕੀਤੀ ਗਈ । ਮੰਚ ਸੰਚਾਲਨ ਨਿਭਾ ਰਹੇ ਕੇਂਦਰੀ ਸਭਾ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਸਮੁੱਚੇ ਸਮਾਗਮ ਨੰੁ ਤਰਤੀਬ ਦਿੱਤੀ । ਡਾ: ਇੰਦਰਜੀਤ ਸਿੰਘ ਪ੍ਰਧਾਨ ਸਿੱਖ ਮਿਸ਼ਨਰੀ ਕਾਲਜ, ਭਾਈ ਜਸਪਾਲ ਸਿੰਘ ਪ੍ਰਚਾਰਕ, ਮਾ: ਨਿਰਮਲ ਸਿੰਘ ਟਪਿਆਲਾ, ਮੁਖਤਿਆਰ ਸਿੰਘ ਸਾਬਕਾ ਸਰਪੰਚ, ਪਰਤਾਪ ਸਿੰਘ ਸਾਬਕਾ ਸਰਪੰਚ, ਠੇਕੇਦਾਰ ਤਰਸੇਮ ਸਿੰਘ ਜੋਧੇ, ਅਮਰੀਕ ਸਿੰਘ ਯੂ.ਐਸ.ਏ., ਗ੍ਰੰਥੀ ਤਰਸੇਮ ਸਿੰਘ, ਬਲਦੇਵ ਸਿੰਘ, ਚੰਨਦੀਪ ਸਿੰਘ ਬੁਤਾਲਾ, ਰਾਮ ਸਿੰਘ ਸੋਖੀ, ਸਤਨਾਮ ਸਿੰਘ ਜੋਧੇ, ਸੰਤੋਖ ਸਿੰਘ ਪੰਨੂੰ ਨੇ ਪੁਸਤਕ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ "ਪਿੰਡ ਸੁਣੀਂਦਾ ਜੋਧੇ" ਉਪਰ ਵਿਚਾਰ ਚਰਚਾ ਕੀਤੀ ਅਤੇ ਮੈਡਮ ਹਰਮੇਸ਼ ਕੌਰ ਯੋਧੇ ਦੇ ਉੱਦਮ ਦੀ ਸ਼ਲਾਘਾ ਕੀਤੀ । ਇਸ ਮੌਕੇ ਹੋਏ ਕਵੀ ਦਰਬਾਰ ਵਿੱਚ ਸਰਬਜੀਤ ਸਿੰਘ ਸੰਧੂ, ਡਾ: ਮੋਹਣ ਬੇਗੋਵਾਲ, ਹਰਜੀਤ ਸਿੰਘ ਸੰਧੂ, ਮੱਖਣ ਸਿੰਘ ਭੈਣੀਵਾਲਾ, ਮੁਖਤਾਰ ਸਿੰਘ ਗਿੱਲ ਦਬੁਰਜੀ, ਸਤਰਾਜ ਜਲਾਲਾਂਬਾਦੀ, ਸੁਰਿੰਦਰ ਖਿਲ਼ਚੀਆਂ, ਰਾਜਵਿੰਦਰ ਕੌਰ ਰਾਜ, ਪਰਮਜੀਤ ਕੌਰ ਭੰਗੂ, ਕੁਲਵਿੰਦਰ ਕੌਰ, ਮੁਸਕਾਨਪ੍ਰੀਤ ਕੌਰ, ਡਾ: ਸੰਤੋਖ ਸਿੰਘ ਭੋਮਾ, ਸਰਬਜੀਤ ਸਿੰਘ ਪੱਡਾ, ਸਕੱਤਰ ਸਿੰਘ ਪੁਰੇਵਾਲ, ਅਜੀਤ ਸਿੰਘ ਸਠਿਆਲਾ, ਮੇਜਰ ਸਿੰਘ, ਰਣਜੀਤ ਸਿੰਘ, ਤੇਜਿੰਦਰ ਸਿੰਘ, ਸਰਵਣ ਸਿੰਘ, ਸਰਦੂਲ ਸਿੰਘ, ਪਰਤਾਪ ਸਿੰਘ ਬਲਸਰਾਏ ਆਦਿ ਨੇ ਕਾਵਿ ਰਚਨਾਵਾਂ ਰਾਹੀਂ ਚੰਗਾ ਰੰਗ ਬੰਨਿਆ । ਸਰਪੰਚ ਦਲਜੀਤ ਸਿੰਘ ਸਾਹ ਅਤੇ ਠੇਕੇਦਾਰ ਤਰਸੇਮ ਸਿੰਘ ਜੋਧੇ ਨੇ ਪੰਜਾਬੀ ਸਾਹਿਤ ਸਭਾ ਦੇ ਕਵੀਆਂ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ । ਹਰਮੇਸ਼ ਕੌਰ ਜੋਧੇ ਦੀ ਪੁਸਤਕ ਪਿੰਡਾਂ ਵਿੱਚੋਂ ਪਿੰਡ ਸੁਣੀਂਦਾ "ਪਿੰਡ ਸੁਣੀਂਦਾ ਜੋਧੇ" ਲੋਕ ਅਰਪਿਤ ਕਰਦਿਆਂ ਸ਼ੇਲਿੰਦਰਜੀਤ ਸਿੰਘ ਰਾਜਨ, ਸੂਬੇਦਾਰ ਮੇਜਰ ਸੁਦਾਗਰ ਸਿੰਘ, ਸਰਪੰਚ ਦਲਜੀਤ ਸਿੰਘ ਸ਼ਾਹ, ਪ੍ਰਿੰਸੀਪਲ ਨਗੀਨ ਸਿੰਘ ਬੱਲ, ਜਗਤਾਰ ਗਿੱਲ, ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਸੰਤੋਖ ਸਿੰਘ ਗੁਰਾਇਆ, ਸੁਖਵੰਤ ਕੌਰ ਵੱਸੀ ।
Comments
Post a Comment