Skip to main content
ਅੰਤਰਰਾਸ਼ਟਰੀ ਸਾਹਿਤਕ ਸਾਂਝਾ ਵੱਲੋਂ ਦਸੰਬਰ 2024 ਦੀ ਆਖ਼ਰੀ ਅੰਤਰਰਾਸ਼ਟਰੀ ਕਾਵਿ ਮਿਲਣੀ ਅਮਿੱਟ ਪੈੜਾਂ ਛੱਡਦੀ ਸਮਾਪਤ ਹੋਈ
ਕੈਨੇਡਾ, 11,ਦਸੰਬਰ( ਅੰਜੂ ਅਮਨਦੀਪ ਗਰੋਵਰ) ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਇੱਕ ਅੰਤਰਰਾਸ਼ਟਰੀ ਸਾਹਿਤਕ ਕਾਵਿ ਮਿਲਣੀ ਕਰਵਾਈ ਗਈ , ਜਿਸ ਵਿੱਚ ਪੰਦਰਾਂ ਮੈਂਬਰੀ ਟੀਮ ਤੋਂ ਇਲਾਵਾ 15 ਨਾਮਵਰ ਸ਼ਾਇਰਾਂ ਨੇ ਸ਼ਿਰਕਤ ਕੀਤੀ ਅਤੇ ਆਪੋ ਆਪਣੀਆਂ ਕਵਿਤਾਵਾਂ ਰਾਹੀਂ ਵੱਖ ਵੱਖ ਵਿਸ਼ਿਆਂ ਨੂੰ ਅਧਾਰ ਬਣਾ ਕੇ ਚੌਖੀ ਵਾਹ ਵਾਹ ਖੱਟੀ।ਇਸ ਸੰਸਥਾ ਦੇ ਸੰਸਥਾਪਕ ਮੈਡਮ ਰਮਿੰਦਰ ਰੰਮੀ ਜੀ ਨੇ ਆਪਣੀ ਟੀਮ ਵਿਚ ਇਜ਼ਾਫ਼ਾ ਕਰਕੇ ਆਪਣੀ ਟੀਮ ਨੂੰ ਹੋਰ ਮਜ਼ਬੂਤ ਕਰਨ ਵਿਚ ਅਹਿਮ ਰੋਲ ਅਦਾ ਕੀਤਾ। ਉਨ੍ਹਾਂ ਕਿਹਾ ਕਿ ਨਵੇਂ ਅਤੇ ਪੁਰਾਣੇ ਲਿਖਾਰੀਆਂ ਨੂੰ ਆਨ ਲਾਈਨ ਮੰਚ ਪ੍ਰਦਾਨ ਕਰਕੇ ਇੱਕ ਤਾਂ ਉਹ ਅੰਤਰਰਾਸ਼ਟਰੀ ਪੱਧਰ 'ਤੇ ਮਾਂ ਬੋਲੀ ਦੀ ਸੇਵਾ ਕਰ ਰਹੇ ਹਨ ਅਤੇ ਦੂਜਾ ਲੋਕਾਂ ਵਿੱਚ ਗਿਆਨ ਦੇ ਘੇਰੇ ਨੂੰ ਵਿਸ਼ਾਲ ਕਰਕੇ ਜਾਗਰੂਕਤਾ ਫੈਲਾਉਣ ਦਾ ਕੰਮ ਕਰ ਰਹੇ ਹਨ।ਮੁੱਖ ਮਹਿਮਾਨ ਵਜੋਂ ਡਾ.ਜਗਦੀਪ ਕੌਰ ਅਹੂਜਾ, ਡਾ.ਸੁਖਪਾਲ ਕੌਰ ਸਮਰਾਲਾ ਅਤੇ ਮੈਡਮ ਆਸ਼ਾ ਸ਼ਰਮਾ ਜੀ ਨੇ ਪਹੁੰਚ ਕੇ ਆਏ ਹੋਏ ਕਵੀਆਂ ਦੀ ਖੂਬ ਤਾਰੀਫ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਲਹਿੰਦੇ ਪੰਜਾਬ ਤੋਂ ਨਦੀਮ ਅਫ਼ਜ਼ਲ ਸਾਹਿਬ, ਅਮਰਜੀਤ ਸਿੰਘ ਜੀਤ ਜੀ ਨੇ ਵੀ ਪ੍ਰੋਗਰਾਮ ਦੀ ਖੂਬ ਸ਼ਲਾਘਾ ਕੀਤੀ ਅਤੇ ਆਪਣੀਆਂ ਰਚਨਾਵਾਂ ਨਾਲ ਵੀ ਸਭ ਨੂੰ ਸਰਸ਼ਾਰ ਕੀਤਾ।ਪ੍ਰੋਗਰਾਮ ਦੀ ਸ਼ੁਰੂਆਤ ਪ੍ਰਧਾਨ ਅਤੇ ਹੋਸਟ ਮੈਡਮ ਰਿੰਟੂ ਭਾਟੀਆ ਜੀ ਨੇ ਸ਼ਬਦ ਨਾਲ ਕੀਤੀ। ਸਰਪ੍ਰਸਤ ਮੈਡਮ ਸੁਰਜੀਤ ਕੌਰ ਜੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ।ਕਵੀ ਰਵਿੰਦਰ ਰਵੀ, ਅੰਜਨਾ ਮੈਨਨ, ਜੈਸਮੀਨ ਮਾਹੀ, ਰਜਿੰਦਰ ਪਾਲ ਕੌਰ ਸੰਧੂ, ਮਹਿੰਦਰ ਸਿੰਘ ਝੱਮਟ, ਸੁਰਿੰਦਰ ਸੂਰ,ਸ ਰਮਨਦੀਪ ਸਿੰਘ, ਅਮਰਜੀਤ ਕੌਰ ਮੋਰਿੰਡਾ, ਪ੍ਰਭਜੋਤ ਕੌਰ ਨੇ ਕਵਿਤਾਵਾਂ ਦੇ ਵੱਖ ਵੱਖ ਰੰਗਾਂ ਨਾਲ ਸਰੋਤਿਆਂ ਨੂੰ ਕੀਲ ਲਿਆ। ਇਸ ਪ੍ਰੋਗਰਾਮ ਡਾ.ਬਲਜੀਤ ਕੌਰ ਰਿਆੜ, ਪਰਮਜੀਤ ਦਿਓਲ , ਡਾ. ਅਮਰਜੋਤੀ ਮਾਂਗਟ, ਜਗਦੀਪ ਮਾਂਗਟ , ਮੀਤਾ ਖੰਨਾ , ਮਹਿੰਦਰ ਕਟਾਰੀਆ , ਮੈਡਮ ਵਿਜੇਤਾ ਰਾਜ, ਡਾ . ਪੁਸ਼ਵਿੰਦਰ ਕੌਰ , ਗੁਰਦੀਪ ਕੌਰ , ਹਰਭਜਨ ਗਿੱਲ , ਪ੍ਰਕਾਸ਼ ਕੌਰ ਪਾਸ਼ਾਂ , ਪਿਆਰਾ ਸਿੰਘ ਗਹਿਲੋਤੀ , ਪੋਲੀ ਬਰਾੜ , ਵਤਨਵੀਰ , ਪ੍ਰੀਤਮ ਕੌਰ , ਅੰਮ੍ਰਿਤਾ ਦਰਸ਼ਨ ਕੌਰ ਆਦਿ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤਾ ਅਤੇ ਪ੍ਰਬੰਧਕੀ ਟੀਮ ਮੈਂਬਰਜ਼ ਨੇ ਇਸ ਪ੍ਰੋਗਰਾਮ ਵਿੱਚ ਆਪਣਾ ਅਹਿਮ ਰੋਲ ਅਦਾ ਕੀਤਾ। ਇਸ ਪੂਰੇ ਪ੍ਰੋਗਰਾਮ ਦਾ ਸਿਹਰਾ ਮੈਡਮ ਰਮਿੰਦਰ ਰੰਮੀ ਜੀ ਅਤੇ ਮੈਡਮ ਸਰਬਜੀਤ ਸੋਹਲ ਜੀ ਦੇ ਸਿਰ ਬੱਝਦਾ ਹੈ। ਇਸ ਪ੍ਰੋਗਰਾਮ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ ।ਸ . ਅਜੈਬ ਸਿੰਘ ਚੱਠਾ ਵੀ ਇਸ ਜ਼ੂਮ ਮੀਟਿੰਗ ਵਿੱਚ ਹਾਜ਼ਿਰ ਹੋਏ । ਡਾ . ਜਗਦੀਪ ਕੌਰ ਆਹੂਜਾ ਨੇ ਬਹੁਤ ਹੀ ਭਾਵਪੂਰਤ ਸ਼ਬਦਾਂ ਵਿਚ ਪ੍ਰੋਗਰਾਮ ਨੂੰ ਸਮਅੱਪ ਕੀਤਾ । ਸੱਭ ਕਵੀਆਂ ਦੀਆਂ ਰਚਨਾਵਾਂ ਉੱਪਰ ਆਪਣੀਆਂ ਟਿੱਪਣੀਆਂ ਵੀ ਕੀਤੀਆਂ ਤੇ ਕਿਹਾ ਕਿ ਇਸ ਕਾਵਿ ਮਿਲਣੀ ਵਿੱਚ ਕਵਿਤਾ ਦਾ ਹਰ ਰੰਗ ਦੇਖਣ ਨੂੰ ਮਿਲਿਆ । ਚੈਟ ਬਾਕਸ ਵਿੱਚ ਤੇ ਲਾਈਵ ਪ੍ਰੋਗਰਾਮ ਦੇਖ ਰਹੇ ਦੋਸਤਾਂ ਨੇ ਕਮੈਂਟਸ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਤੇ ਪ੍ਰੋਗਰਾਮ ਦੀ ਸਰਾਹਨਾ ਵੀ ਕੀਤੀ । ਬਾਦ ਵਿੱਚ ਸੁਰਜੀਤ ਕੌਰ ਨੇ ਹਾਜ਼ਰੀਨ ਮੈਂਬਰਜ਼ ਦਾ ਧੰਨਵਾਦ ਕੀਤਾ ਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਤੇ ਆਪਣੀ ਇੱਕ ਰਚਨਾ ਵੀ ਸੁਣਾਈ ।। ਪ੍ਰੋਗਰਾਮ ਦੀ ਰਿਪੋਰਟ ਵਿਜੇਤਾ ਭਾਰਦਵਾਜ ਸਕੱਤਰ ਜਨਰਲ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ । ਰਮਿੰਦਰ ਰੰਮੀ ਨੇ ਵੀ ਸੱਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਪ ਸੱਭ ਦੇ ਪਿਆਰ , ਸਾਥ ਤੇ ਸਹਿਯੋਗ ਸਦਕਾ ਇਹ ਪ੍ਰੋਗਰਾਮ ਸਫ਼ਲ ਹੋ ਰਹੇ ਹਨ ।
Comments
Post a Comment