ਚੰਡੀਗੜ੍ਹ,31 ਦਸੰਬਰ, (ਅੰਜੂ ਅਮਨਦੀਪ ਗਰੋਵਰ ) ਰਾਸ਼ਟਰੀ ਕਾਵਿ ਸਾਗਰ ਵਲੋਂ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਵਿਚ ਦੇਸ਼ ਦੇ ਅਲੱਗ ਅਲਗ ਪ੍ਰਾਂਤਾਂ ਤੋਂ 35 ਕਵੀ ਕਵਿਤਰੀਆਂ ਨੇ ਭਾਗ ਲਿਆ । ਕਵੀਆ ਦੁਆਰਾ ਸੁਣਾਈਆਂ ਗਈਆਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਵਿਤਾਵਾਂ ਨੇ ਸਰੋਤਿਆਂ ਦੇ ਦਿਲ ਨੂੰ ਟੁੰਭ ਗਈਆਂ । ਕਈ ਕਵਿਤਾਵਾਂ ਜਾਂਦੇ ਸਾਲ ਨੂੰ ਸਮਰਪਿਤ ਸਨ ਤੇ ਕਈ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਮਨਮੋਹਨ ਸਿੰਘ ਜੀ ਨੂੰ ਸਮਰਪਿਤ ਸਨ ।ਇਸ ਪ੍ਰੋਗਰਾਮ ਵਿਚ ਕੁੱਲ ਪੈਂੱਤੀ ਕਵੀ ਕਵਿਤਰੀਆਂ ਨੇ ਭਾਗ ਲਿਆ । ਆਸ਼ਾ ਸ਼ਰਮਾ, ਸੰਸਥਾ ਦੀ ਪ੍ਰਧਾਨ ਨੇ ਆਏ ਕਵੀ ਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਤੇ ਸਭਾ ਦੀ ਗਤੀ ਵਿਧੀਆਂ ਤੇ ਮੈਂਬਰਾਂ ਵੱਲੋਂ ਲਿਖੀਆਂ ਜਾ ਰਹੀਆਂ ਕਿਤਾਬਾਂ , ਜੌ ਸਾਹਿਤ ਦਾ ਹਿੱਸਾ ਬਣ ਰਹੀਆਂ ਹਨ ,ਬਾਰੇ ਚਾਨਣਾ ਪਾਇਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ. ਗੁਰਦਰਸ਼ਨ ਗੁਸੀਲ ਤੇ ਵਿਸ਼ੇਸ਼ ਮਹਿਮਾਨ ਪ੍ਰੋ. ਬੀਰ ਇੰਦਰ ਸਰਾਂ ਸਨ। ਜਿਹਨਾਂ ਨੇ ਸਭਾ ਦੀ ਗਤੀ ਵਿਧੀਆਂ ਦੀ ਤਰੀਫ ਕਰਦੇ ਹੋਏ ਆਪਣੀ ਬਾਕਮਾਲ ਗ਼ਜ਼ਲਾਂ ਨਾਲ ਹਾਜ਼ਰੀ ਲਗਵਾਈ । ਡਾ. ਉਮਾ ਸ਼ਰਮਾ ਨੇ ਬਹੁਤ ਵਧੀਆ ਮੰਚ ਸੰਚਾਲਨ ਕੀਤਾ ਤੇ ਸਾਬਕਾ ਪ੍ਰਧਾਨ ਮੰਤਰੀ ਤੇ ਸਾਹਿਬਜ਼ਾਦਿਆਂ ਨੂੰ ਇਕ ਮਿੰਟ ਦਾ ਮੋਣ ਰਖ ਕੇ ਸ਼ਰਧਾਂਜਲੀ ਦੇਣ ਲਈ ਸਭ ਨੂੰ ਬੇਨਤੀ ਕੀਤੀ । ਇਸ ਪ੍ਰੋਗਰਾਮ ਵਿਚ ਭਾਗ ਲੈਣ ਵਾਲੇ ਕਵੀ ਕਵਿਤਰੀ ਸਨ - ਡਾ. ਰਵਿੰਦਰ ਕੌਰ ਭਾਟੀਆ, ਡਾ. ਸੁਦੇਸ਼ ਚੁੱਘ, ਡਾ. ਉਮਾ ਸ਼ਰਮਾ , ਆਸ਼ਾ ਸ਼ਰਮਾ, ਗੁਰਦਰਸ਼ਨ ਗੂਸੀਲ , ਪ੍ਰੋ ਇੰਦਰ ਸਰਾਂ , ਵੱਤਨ ਵੀਰ ਸਿੰਘ , ਸੁਖਵਿੰਦਰ ਸਿੰਘ , ਸੁਰਿੰਦਰ ਸਿੰਗਲਾ ,ਪ੍ਰੋ.ਕੰਵਲਜੀਤ ਸਿੰਘ , ਸ. ਸੁਖਦੇਵ ਸਿਘੰ ਗੰਢਵਾ, ਪੋਲੀ ਬਰਾੜ, ਪ੍ਰੀਤਮ ਕੌਰ, ਸਨੇਹਾ ਵਿਜ,ਕਨੀਜ਼ ਮਨਜ਼ੂਰ, ਭੁਪਿੰਦਰ ਕੌਰ ,ਅਰੁਣਾ ਡੋਗਰਾ ,ਜਾਗ੍ਰਤੀ ਗੌੜ, ਪਰਮਜੀਤ ਕੌਰ,ਅਮਰਜੀਤ ਮੋਰਿੰਡਾ,ਸਰਿਤਾ ਤੇਜੀ ,ਸੁਨੀਤਾ ਜੀ, ਸਿਮਰਪਾਲ ਕੌਰ ,ਜਗਦੀਸ਼ ਕੌਰ ,ਮਨਜੀਤ ਅਜ਼ਾਦ, ਇੰਦੂ ਜੀ, ਡਾ.ਨੀਲਮ ਸੇਠੀ,ਸ਼੍ਰੀ ਮਤੀ ਸਰੋਜ ,ਪਰਵੀਨ ਸਿੱਧੂ ਜੀ ,ਸ਼ਰਨਪ੍ਰੀਤ ਕੌਰ, ਸ਼੍ਰੀ ਭਾਰਤ ਭੂਸ਼ਣ ਜੀ ,ਸੁਰਿੰਦਰ ਆਹਲੂਵਾਲੀਆ ਅਤੇ ਅਮਰਜੀਤ ਕੌਰ ਮੋਰਿੰਡਾ ਜੀ ਨੇ ਭਾਗ ਲਿਆ। ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਨੇ ਪ੍ਰੋਗਰਾਮ ਤੇ ਕਵੀਆਂ ਦੀ ਬਹੁਤ ਸ਼ਲਾਘਾ ਕੀਤੀ ਤੇ ਸਾਰਾ ਪ੍ਰੋਗਰਾਮ ਬਹੁਤ ਹੀ ਕਾਮਯਾਬ ਹੋ ਨਿਬੜਿਆ। ਉਮਾ ਤੇ ਪ੍ਰਧਾਨ ਆਸ਼ਾ ਸ਼ਰਮਾ ਨੇ ਆਖਿਰ ਵਿਚ ਸਭ ਦਾ ਧੰਨਵਾਦ ਕੀਤਾ ।
Comments
Post a Comment