ਮੁਖਤਾਰ ਸਿੰਘ ਕੰਗ ਯਾਦਗਾਰੀ ਐਵਾਰਡ ਸ਼ੇਲਿੰਦਰਜੀਤ ਸਿੰਘ ਰਾਜਨ ਨੂੰ ਅਤੇ ਮਾਤਾ ਕੁਲਵੰਤ ਕੌਰ ਯਾਦਗਾਰੀ ਐਵਾਰਡ ਸੁਖਵੰਤ ਕੌਰ ਵੱਸੀ ਦੀ ਝੋਲੀ


ਲੇਖਕ ਅਦਾਕਾਰ ਕਲਾ ਮੰਚ ਵੱਲੋਂ ਬਾਬਾ ਬਕਾਲਾ ਸਾਹਿਬ ਵਿਖੇ ਵਿਸ਼ਾਲ ਕਵੀ ਦਰਬਾਰ


ਬਾਬਾ ਬਕਾਲਾ ਸਾਹਿਬ 29 ਦਸੰਬਰ ( ਦਿਲਰਾਜ ਸਿੰਘ ਦਰਦੀ ) ਬੀਤੇ ਦਿਨ ਐਤਵਾਰ ਨੂੰ ਇੱਥੇ ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ, ਬਾਬਾ ਬਕਾਲਾ ਸਾਹਿਬ ਵਿਖੇ ਲੇਖਕ ਅਦਾਕਾਰ ਕਲਾ ਮੰਚ ਖਡੂਰ ਸਾਹਿਬ ਵੱਲੋਂ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਹਿਯੋਗ ਨਾਲ ਇਕ ਵਿਸ਼ਾਲ ਸਾਹਿਤਕ ਸਮਾਗਮ ਕਰਵਾਇਆ ਗਿਆ । ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾਂ, ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ, ਪੰਜਾਬੀ ਜ਼ੁਬਾਨ ਦੇ ਨਾਮਵਰ ਗਾਇਕ ਦਲਵਿੰਦਰ ਦਿਆਲਪੁਰੀ, ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦਵਿੰਦਰ ਸਿੰਘ, ਕਾਰਜਕਾਰਨੀ ਮੈਂਬਰ ਮਾ: ਮਨਜੀਤ ਸਿੰਘ ਵੱਸੀ, ਅਮਰੀਕ ਸਿੰਘ ਕੰਗ ਸਾ: ਸਰਪੰਚ ਗਿੱਲ ਕਲੇਰ, ਫੀਲਡ ਪੱਤਰਕਾਰ ਐਸੋਸੀਏਸ਼ਨ ਦੇ ਸਰਪ੍ਰਸਤ ਸ: ਹਰਜੀਪ੍ਰੀਤ ਸਿੰਘ ਕੰਗ, ਸੁਖਦੇਵ ਸਿੰਘ ਭੁੱਲਰ ਸਾ: ਮੈਨੇਜਰ ਪੰਜਾਬ ਸਕੂਲ ਸਿੱਖਿਆ ਬੋਰਡ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਸਰਪ੍ਰਸਤ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ, ਪ੍ਰਧਾਨ ਸੰਤੋਖ ਸਿੰਘ ਗੁਰਾਇਆ ਆਦਿ ਸੁਸ਼ੋਭਿਤ ਹੋਏ । ਇਸ ਮੌਕੇ ਲੇਖਕ ਅਦਾਕਾਰ ਕਲਾ ਮੰਚ ਖਡੂਰ ਸਾਹਿਬ ਵੱਲੋਂ ਸਕੱਤਰ ਸਿੰਘ ਪੁਰੇਵਾਲ ਦੇ ਪਿਤਾ ਸ: ਮੁਖਤਾਰ ਸਿੰਘ ਕੰਗ ਯਾਦਗਾਰੀ ਐਵਾਰਡ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ, ਉੱਘੇ ਲੇਖਕ ਅਤੇ ਪੱਤਰਕਾਰ ਸ: ਸ਼ੇਲਿੰਦਰਜੀਤ ਸਿੰਘ ਰਾਜਨ ਨੂੰ ਦਿੱਤਾ ਗਿਆ, ਜਦਕਿ ਜਦਕਿ ਮਾਤਾ ਕੁਲਵੰਤ ਕੌਰ ਯਾਦਗਾਰੀ ਐਵਾਰਡ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਪ੍ਰਧਾਨ (ਮਹਿਲਾ ਵਿੰਗ) ਮੈਡਮ ਸੁਖਵੰਤ ਕੌਰ ਵੱਸੀ ਨੂੰ ਦੇਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਲੇਖਕ ਅਦਾਕਾਰ ਕਲਾ ਮੰਚ ਖਡੂਰ ਸਾਹਿਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮੱਲੇਵਾਲ, ਸਕੱਤਰ ਸਿੰਘ ਪੁਰੇਵਾਲ, ਸੁਲੱਖਣ ਸਿੰਘ ਦਿਓਲ ਅਤੇ ਲਖਵਿੰਦਰ ਸਿੰਘ ਉੱਪਲ ਨੇ ਮੰਚ ਦੀਆਂ ਪ੍ਰਾਪਤੀਆਂ ਤੇ ਇਕ ਝਾਤ ਪਾਈ । ਮੰਚ ਸੰਚਾਲਨ ਸੁਲੱਖਣ ਸਿੰਘ ਦਿਓਲ ਨੇ ਬਾਖੂਬੀ ਨਿਭਾਏ । ਉਪਰੰਤ ਨਾਮਵਰ ਗਾਇਕ ਦਲਵਿੰਦਰ ਦਿਆਲਪੁਰੀ, ਮੱਖਣ ਭੈਣੀਵਾਲਾ, ਸਤਨਾਮ ਸਿੰਘ ਸੱਤਾ ਜਸਪਾਲ, ਸੁਖਦੇਵ ਸਿੰਘ ਗੰਡਵਾਂ, ਅਜੀਤ ਸਿੰਘ ਸਠਿਆਲਵੀ,ਲਖਵਿੰਦਰ ਸਿੰਘ ਉੱਪਲ, ਮਲੂਕ ਸਿੰਘ ਧਿਆਨਪੁਰੀ ਨੇ ਗਾਇਕੀ ਦੇ ਜੌਹਰ ਦਿਖਾਏ । ਉਪਰੰਾ ਹੋਏ ਕਵੀ ਦਰਬਾਰ ਵਿੱਚ ਸ਼ਾਇਰ ਵਿਸ਼ਾਲ, ਬਖਤੌਰ ਧਾਲੀਵਾਲ, ਦਿਲਰਾਜ ਸਿੰਘ ਦਰਦੀ, ਸਰਬਜੀਤ ਸਿੰਘ ਪੱਡਾ, ਨਵਦੀਪ ਸਿੰਘ ਬਦੇਸ਼ਾ, ਸਤਰਾਜ ਜਲਾਲਾਂਬਾਦੀ, ਜਸਪਾਲ ਸਿੰਘ ਧੂਲਕਾ, ਗੁਰਿੰਦਰ ਸਿੰਘ ਤਿੱਮੋਵਾਲ, ਹਰਮੇਸ਼ ਕੌਰ ਜੋਧੇ, ਜਤਿੰਦਰਪਾਲ ਕੌਰ ਭਿੰਡਰ, ਰਾਜਵਿੰਦਰ ਕੌਰ ਰਾਜ, ਸੁਰਿੰਦਰ ਖਿਲਚੀਆਂ, ਹਰਵਿੰਦਰਜੀਤ ਕੌਰ ਬਾਠ, ਰਮਨਦੀਪ ਕੌਰ ਦਿਓਲ, ਸੁਖਵਿੰਦਰ ਕੌਰ ਟੌਂਗ, ਮਾ: ਕ੍ਰਿਪਾਲ ਸਿੰਘ ਵੇਰਕਾ, ਬਲਵਿੰਦਰ ਸਿੰਘ ਸੇਖੋਂ, ਨਰਿੰਦਰ ਸਿੰਘ ਬੱਲ ਸਰਪੰਚ ਢੱਡੇ, ਸਕੱਤਰ ਸਿੰਘ ਪੁਰੇਵਾਲ, ਪ੍ਰਭਸਿਮਰਨ ਸਿੰਘ, ਗੁਰਪ੍ਰੀਤ ਸਿੰਘ ਉੱਪਲ, ਜਗੀਰ ਸਿੰਘ ਸਫਰੀ, ਨਿਰਮਲ ਸਿੰਘ ਸੰਘਾ, ਕਰਨੈਲ ਸਿੰਘ ਗੱਗੜਭਾਣਾ, ਅਰਜਨ ਸਿੰਘ ਸਰਾਂ, ਬਲਵਿੰਦਰ ਸਿੰਘ ਅਠੌਲਾ, ਲੱਖਾ ਸਿੰਘ ਅਜ਼ਾਦ, ਅੰਗਰੇਜ ਸਿੰਘ, ਸਿਮਨਰਜੀਤ ਸਿੰਘ ਗਿੱਲ, ਸਰਬਜੀਤ ਕੌਰ ਉੱਪਲ, ਹਰਸਿਮਰਤਪਾਲ ਸਿੰਘ ਕੰਗ, ਗੁਲੂ ਨੂਰਪੁਰੀ, ਸੁਬੇਗ ਸਿੰਘ ਮੀਆਂਵਿੰਡ, ਲਖਵਿੰਦਰ ਕੌਰ, ਸਰਪੰਚ ਦਲਬੀਰ ਸਿੰਘ, ਜਸਬੀਰ ਸਿੰਘ ਖੱਬੇ, ਅਮਨਦੀਪ ਕੌਰ, ਰਵੇਲ ਸਿੰਘ, ਸੁਮਨਦੀਪ ਕੌਰ, ਰਣਜੀਤ ਕੌਰ, ਹਰਦੀਪ ਸਿੰਘ, ਮੰਗਦੀਪ ਸਿੰਘ, ਦਿਲਪ੍ਰੀਤ ਸਿੰਘ, ਸੰਤੋਖ ਸਿੰਘ ਆਦਿ ਨੇ ਕਾਵਿ ਕਿਰਤਾਂ ਰਾਹੀਂ ਪੰਜਾਬੀ ਮਾਂ ਬੋਲੀ ਨੂੰ ਯਾਦ ਕੀਤਾ । ਲੇਖਕ ਅਦਾਕਾਰ ਕਲਾ ਮੰਚ ਵੱਲੋਂ (ਉਪਰ) ਸ: ਮੁਖਤਾਰ ਸਿੰਘ ਕੰਗ ਯਾਦਗਾਰੀ ਐਵਾਰਡ ਉੱਘੇ ਲੇਖਕ ਅਤੇ ਪੱਤਰਕਾਰ ਸ਼ੇਲਿੰਦਰਜੀਤ ਸਿੰਘ ਰਾਜਨ ਨੂੰ ਅਤੇ (ਹੇਠਾਂ) ਮਾਤਾ ਕੁਲਵੰਤ ਕੌਰ ਕੰਗ ਯਾਦਗਾਰੀ ਐਵਰਾਡ ਸੁਖਵੰਤ ਕੌਰ ਵੱਸੀ ਨੂੰ ਦੇਣ ਮੌਕੇ ਸਾਬਕਾ ਵਿਧਾਇਕ ਜ: ਬਲਜੀਤ ਸਿੰਘ ਜਲਾਲ ਉਸਮਾਂ, ਮੈਨੇਜਰ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ, ਗਾਇਕ ਦਲਵਿੰਦਰ ਦਿਆਲਪੁਰੀ, ਦੀਪ ਦਵਿੰਦਰ ਸਿੰਘ ਅਤੇ ਪੰਜਾਬੀ ਸਾਹਿਤ ਸਭਾਵਾਂ ਦੇ ਅਹੁਦੇਦਾਰ ਕਵੀਜਨ ।

Comments